ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਫਾਸਟੈਗ Annual ਪਾਸ ਦੀ ਫੀਸ ਵਧਾ ਦਿੱਤੀ ਹੈ। 1 ਅਪ੍ਰੈਲ ਤੋਂ ਇਸ ਐਨੂਅਲ ਫੀਸ ਦੀ ਕੀਮਤ 3000 ਦੀ ਥਾਂ 3075 ਰੁਪਏ ਹੋ ਜਾਵੇਗੀ। NHAI ਨੇ ਫਾਸਟੈਗ ਐਨੂਅਲ ਪਾਸ ਦਾ ਐਲਾਨ ਜੂਨ 2025 ਵਿਚ ਕੀਤਾ ਸੀ। ਇਹ ਇਕ ਪ੍ਰੀਪੇਡ ਟੋਲ ਪਲਾਨ ਹੈ। ਇਸ ਨੂੰ ਖਾਸ ਤੌਰ ‘ਤੇ ਗੈਰ-ਵਪਾਰਕ ਨਿੱਜੀ ਵਾਹਨਾਂ ਜਿਵੇਂ ਕਾਰ, ਜੀਪ ਤੇ ਵੈਨ ਲਈ ਤਿਆਰ ਕੀਤਾ ਗਿਆ ਹੈ।
ਇਸ ਐਨੂਅਲ ਪਾਸ ਨੂੰ 15 ਅਗਸਤ 2025 ਤੋਂ ਲਾਗੂ ਕੀਤਾ ਗਿਆ ਸੀ। ਉਸ ਸਮੇਂ ਇਸ ਦੀ ਕੀਮਤ 3000 ਰੁਪਏ ਰੱਖੀ ਗਈ ਸੀ। ਇਸ ਵਿਚ 200 ਟੋਲ ਕ੍ਰਾਸਿੰਗ ਜਾਂ ਸਾਲ ਦੀ ਯਾਤਰਾ ਤੱਕ ਦੀ ਸਹੂਲਤ ਮਿਲਦੀ ਸੀ। ਹੁਣ ਨਵੀਂ ਸੋਧੀ ਦਰ ਮੁਤਾਬਕ ਇਸ ਦੀ ਕੀਮਤ ਵਧਾ ਕੇ 3075 ਕਰ ਦਿੱਤੀ ਗਈ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਇਹ ਸੋਧ ਨੈਸ਼ਨਲ ਹਾਈਵੇ ਫੀ ਰੂਲਜ਼ 2008 ਦੀਆਂ ਵਿਵਸਥਾਵਾਂ ਮੁਤਾਬਕ ਕੀਤਾ ਗਿਆ ਹੈ।
Post Views: 46





