Home » ਤਾਜ਼ਾ ਖ਼ਬਰਾਂ » ਅੰਮ੍ਰਿਤਸਰ ‘ਚ AAP ਵਿਧਾਇਕ ਨੂੰ ਸਦਮਾ, ਪਤਨੀ ਦਾ ਹੋਇਆ ਦਿਹਾਂਤ, ਹਸਪਤਾਲ ‘ਚ ਲਿਆ ਆਖਰੀ ਸਾਹ

ਅੰਮ੍ਰਿਤਸਰ ‘ਚ AAP ਵਿਧਾਇਕ ਨੂੰ ਸਦਮਾ, ਪਤਨੀ ਦਾ ਹੋਇਆ ਦਿਹਾਂਤ, ਹਸਪਤਾਲ ‘ਚ ਲਿਆ ਆਖਰੀ ਸਾਹ

Share :

ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਜੇ ਗੁਪਤਾ ਦੀ ਪਤਨੀ ਰੇਣੂ ਗੁਪਤਾ ਦਾ ਦੇਹਾਂਤ ਹੋ ਗਿਆ ਹੈ। ਗੁਪਤਾ ਨੇ ਲੰਬੀ ਬਿਮਾਰੀ ਤੋਂ ਬਾਅਦ ਮੰਗਲਵਾਰ ਰਾਤ ਲਗਭਗ 10:30 ਵਜੇ ਆਖਰੀ ਸਾਹ ਲਿਆ। ਰਿਪੋਰਟਾਂ ਮੁਤਾਬਕ ਗੁਪਤਾ ਜਿਗਰ ਅਤੇ ਕੈਂਸਰ ਤੋਂ ਪੀੜਤ ਸਨ।

ਉਨ੍ਹਾਂ ਦੀ ਹਾਲਤ ਪਿਛਲੇ ਕਈ ਦਿਨਾਂ ਤੋਂ ਨਾਜ਼ੁਕ ਸੀ ਅਤੇ ਉਹ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਵੈਂਟੀਲੇਟਰ ‘ਤੇ ਸਨ। ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਰੇਣੂ ਗੁਪਤਾ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਪਰਿਵਾਰਕ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਇੱਕ ਪੁੱਤਰ ਅਤੇ ਧੀ ਵਿਆਹੀ ਹੋਈ ਹੈ, ਜਦੋਂ ਕਿ ਦੂਜਾ ਪੁੱਤਰ, ਡਾ. ਸਰਾਂਸ਼ ਗੁਪਤਾ, ਅਜੇ ਵੀ ਕੁਆਰਾ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ