Home » ਤਾਜ਼ਾ ਖ਼ਬਰਾਂ » ਜਲੰਧਰ ਦੇ ਮੇਅਰ ਵਨੀਤ ਧੀਰ ਦੀ ਮਾਤਾ ਸ੍ਰੀਮਤੀ ਆਸ਼ਾ ਧੀਰ ਦਾ ਦਿਹਾਂਤ, 6 ਜੁਲਾਈ ਨੂੰ ਹੋਵੇਗੀ ਰਸਮ ਕ੍ਰਿਆ

ਜਲੰਧਰ ਦੇ ਮੇਅਰ ਵਨੀਤ ਧੀਰ ਦੀ ਮਾਤਾ ਸ੍ਰੀਮਤੀ ਆਸ਼ਾ ਧੀਰ ਦਾ ਦਿਹਾਂਤ, 6 ਜੁਲਾਈ ਨੂੰ ਹੋਵੇਗੀ ਰਸਮ ਕ੍ਰਿਆ

Share :

ਜਲੰਧਰ, 3 ਜੁਲਾਈ: ਜਲੰਧਰ ਦੇ ਮੇਅਰ ਵਨੀਤ ਧੀਰ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਆਸ਼ਾ ਧੀਰ ਦੇ ਦਿਹਾਂਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਨੇ 24 ਜੂਨ 2026 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਦਿੱਤਾ।

ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਸਮ ਕ੍ਰਿਆ ਸੋਮਵਾਰ, 6 ਜੁਲਾਈ 2026 ਨੂੰ ਦੁਪਹਿਰ 1:00 ਵਜੇ ਤੋਂ 2:00 ਵਜੇ ਤੱਕ ਸ਼੍ਰੀ ਦੇਵੀ ਤਾਲਾਬ ਮੰਦਰ, ਟਾਂਡਾ ਰੋਡ, ਜਲੰਧਰ ਵਿਖੇ ਹੋਵੇਗੀ।

ਪਰਿਵਾਰ ਵੱਲੋਂ ਸਾਰੇ ਰਿਸ਼ਤੇਦਾਰਾਂ, ਦੋਸਤਾਂ, ਸ਼ੁਭਚਿੰਤਕਾਂ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਰਸਮ ਕ੍ਰਿਆ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ।

ਸ੍ਰੀਮਤੀ ਆਸ਼ਾ ਧੀਰ, ਸਵਰਗੀ ਸ਼੍ਰੀ ਵਿਨੋਦ ਕੁਮਾਰ ਧੀਰ ਦੀ ਧਰਮਪਤਨੀ ਸਨ। ਉਹ ਆਪਣੇ ਪਿੱਛੇ ਪੁੱਤਰ ਵਨੀਤ ਧੀਰ (ਮੇਅਰ, ਜਲੰਧਰ), ਨੂੰਹ ਸ਼ਵੇਤਾ ਧੀਰ, ਪੋਤੇ ਨਿਸ਼ਾਂਤ ਧੀਰ ਅਤੇ ਪ੍ਰਿਆਂਸ਼ ਧੀਰ, ਧੀ ਕਵਿਤਾ ਸਭਰਵਾਲ, ਜਵਾਈ ਡਾ. ਸੁਨੀਲ ਸਭਰਵਾਲ, ਪੋਤੇ ਡਾ. ਰਾਹੁਲ ਸਭਰਵਾਲ ਅਤੇ ਪੋਤ ਨੂੰਹ ਡਾ. ਮਹਿਮਾ ਸਭਰਵਾਲ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ।

0 0 votes
Article Rating
Subscribe
Notify of
guest
0 Comments
Oldest
Newest Most Voted
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ