ਭਾਰਤੀ ਹਵਾਈ ਫੌਜ ਵਿਚ ਮਹਿਲਾਵਾਂ ਦੀ ਭੂਮਿਕਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਸਕਵਾਰਡਨ ਲੀਡਰ ਭਾਵਨਾ ਕਾਂਤ ਨੇ ਇਕ ਹੋਰ ਵੱਡੀ ਉਪਲਬਧੀ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਪਹਿਲੀ ਮਹਿਲਾ ਫਾਈਟਰ ਬਣ ਗਈ ਜਿਨ੍ਹਾਂ ਨੇ ਗਵਾਲੀਅਰ ਸਥਿਤ ਟੈਕਿਟਕਸ ਐਂਡ ਏਅਰ ਕਾਬੈਟ ਡਿਵੈਲਪਮੈਂਟ ਅਸਟੈਬਿਲਸ਼ਮੈਂਟ ਯਾਨੀ ਟੈਕਡੇ ਵਿਚ ਫਾਈਟਰ ਕੰਬੈਟ ਲੀਡਰ ਦਾ ਕੋਰਸ ਪੂਰਾ ਕੀਤਾ ।
ਇਹ 20 ਹਫਤਿਆਂ ਦਾ ਕੋਰਸ ਭਾਰਤੀ ਹਵਾਈ ਫੌਜ ਵਿਚ ਸਭ ਤੋਂ ਮੁਸ਼ਕਲ ਹੈ।ਇਸ ਨੂੰ ਸਿਰਫ ਕੁਝ ਚੁਣੇ ਹੋਏ ਫਾਈਟਰ ਪਾਇਲਟਾਂ ਲਈ ਰਾਖਵਾਂ ਰੱਖਿਆ ਜਾਂਦਾ ਹੈ। ਇਸ ਕੋਰਸ ਨੂੰ ਪੂਰਾ ਕਰਨ ਦੇ ਬਾਅਦ ਪਾਇਲਟ ਜਟਿਲ ਹਵਾਈ ਲੜਾਕੂ ਮਿਸ਼ਨਾਂ ਦੀ ਅਗਵਾਈ ਕਰਨ ਦੇ ਯੋਗ ਹੋ ਜਾਂਦੇ ਹਨ। ਟੈਕਡੇ ਨੂੰ ਭਾਰਤੀ ਹਵਾਈ ਫੌਜ ਦਾ ਟੌਪ ਗੰਨ ਸਕੂਲ ਕਿਹਾ ਜਾੰਦਾ ਹੈ। ਇਥੇ ਪਾਇਲਟਾਂ ਨੂੰ ਐਡਵਾਂਸ ਫਾਈਟਿੰਗ ਸਟ੍ਰੈਟਜੀ, ਮਿਸ਼ਨ ਪਲਾਨਿੰਗ, ਹਵਾ ਨਾਲ ਹਵਾ ਤੇ ਹਵਾ ਨਾਲ ਜ਼ਮੀਨ ਦੇ ਆਪ੍ਰੇਸ਼ਨ ਤੇ ਉੱਚ ਤੀਬਰਤਾ ਵਾਲੇ ਪਰਿਚਾਲਨ ਦ੍ਰਿਸ਼ਾਂ ਵਿਚ ਲੀਡਰਸ਼ਿਪ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
Post Views: 19





