Home » ਤਾਜ਼ਾ ਖ਼ਬਰਾਂ » ਐਡਵੋਕੇਟ ਰਜਿੰਦਰ ਮੰਡ ਦਾ ਗ਼ਗਮੀਨ ਮਹੌਲ ਵਿੱਚ ਅੰਤਮ ਸਸਕਾਰ, ਹਰ ਅੱਖ ਨਮ ਹੋਈ | 24 ਜੂਨ ਬੁੱਧਵਾਰ ਨੂੰ ਸ਼ਰਧਾਂਜਲੀ ਸਮਾਗਮ ਹੋਵੇਗਾ

ਐਡਵੋਕੇਟ ਰਜਿੰਦਰ ਮੰਡ ਦਾ ਗ਼ਗਮੀਨ ਮਹੌਲ ਵਿੱਚ ਅੰਤਮ ਸਸਕਾਰ, ਹਰ ਅੱਖ ਨਮ ਹੋਈ | 24 ਜੂਨ ਬੁੱਧਵਾਰ ਨੂੰ ਸ਼ਰਧਾਂਜਲੀ ਸਮਾਗਮ ਹੋਵੇਗਾ

Share :

ਜਲੰਧਰ -ਨਵਾਂ ਜ਼ਮਾਨਾ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਟਰੱਸਟੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਐਡਵੋਕੇਟ ਰਜਿੰਦਰ ਸਿੰਘ ਮੰਡ ਦੀ ਆਖ਼ਰੀ ਯਾਤਰਾ ਵਿੱਚ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਸੈਂਕੜੇ ਲੋਕ ਸ਼ਾਮਲ ਹੋਏ। ਅੰਤਮ ਵਿਦਾਇਗੀ ਦੌਰਾਨ ਕੋਈ ਅਜਿਹੀ ਅੱਖ ਨਹੀਂ ਸੀ, ਜਿਸ ਵਿੱਚੋਂ ਅੱਥਰੂ ਛਲਕੇ ਨਾ ਹੋਣ। ਆਖ਼ਰੀ ਮੰਜ਼ਲ ਵੱਲ ਤੁਰਨ ਤੋਂ ਪਹਿਲਾਂ ਰਜਿੰਦਰ ਮੰਡ ਦੀ ਮ੍ਰਿਤਕ ਦੇਹ ’ਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਲੀਡਰਸ਼ਿੱਪ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਹੋਰ ਜਥੇਬੰਦੀਆਂ ਨੇ ਆਪੋ-ਆਪਣੇ ਝੰਡੇ ਪਾਏ। ਸਭ ਨੇ ਸਾਥੀ ਰਜਿੰਦਰ ਮੰਡ ਅਮਰ ਰਹੇ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਉਨ੍ਹਾਂ ਨੂੰ ਸੰਗਰਾਮੀ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸਾਥੀ ਰਜਿੰਦਰ ਮੰਡ ਦੀ ਵਿਧਵਾ ਬੀਬੀ ਹਰਦੀਪ ਕੌਰ ਮੰਡ ਤਾਂ ਆਪਣੀਆਂ ਸਿਸਕੀਆਂ, ਹੌਕਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਆਪਣੇ ਬੱਚਿਆਂ ਅਤੇ ਸੱਸ ਮਾਂ ਨੂੰ ਸੰਭਾਲਦੇ ਰਹੇ, ਪਰ ਬੇਟੀ ਮਨਪ੍ਰੀਤ ਮੰਡ ਤੇ ਮਾਤਾ ਮਹਿੰਦਰ ਕੌਰ ਦਾ ਵਿਰਲਾਪ ਸਭ ਦੇ ਅੰਦਰੇ ਨੂੰ ਦਰਦਾਂ ਨਾਲ ਝੰਜੋੜਦਾ ਰਿਹਾ।

ਐਡਵੋਕੇਟ ਰਜਿੰਦਰ ਮੰਡ ਨੂੰ ਸੰਗਰਾਮੀ ਸ਼ਰਧਾਂਜਲੀ ਦਿੰਦਿਆਂ ਸੀ ਪੀ ਆਈ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਤੇ ਸਾਬਕਾ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਤੇ ਸਾਬਕਾ ਸੂਬਾ ਸਕੱਤਰ ਕਾਮਰੇਡ ਜਗਰੂਪ, ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਬੜਾ ਪਿੰਡ, ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ, ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਭੋਲਾ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਛਪਾਲ ਕੈਲੇ, ਸੀ ਪੀ ਆਈ ਜ਼ਿਲ੍ਹਾ ਤਰਨ ਤਾਰਨ ਦੇ ਸਕੱਤਰ ਦਵਿੰਦਰ ਸੋਹਲ, ਇਸਤਰੀ ਆਗੂ ਰੁਪਿੰਦਰ ਕੌਰ ਮਾੜੀਮੇਘਾ ਤੇ ਸੰਤੋਸ਼ ਬਰਾੜ ਨੇ ਮ੍ਰਿਤਕ ਦੇਹ ’ਤੇ ਸੂਹਾ ਝੰਡਾ ਪਾਇਆ। ਇਸੇ ਤਰ੍ਹਾਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ, ਪ੍ਰਧਾਨ ਕੁਲਵੰਤ ਸਿੰਘ ਸੰਧੂ, ਟਰੱਸਟੀ ਮੰਗਤ ਰਾਮ ਪਾਸਲਾ ਤੇ ਰਣਜੀਤ ਸਿੰਘ ਔਲਖ, ਕੇਸਰ ਨੇ ਮੰਡ ਹੁਰਾਂ ਦੀ ਮ੍ਰਿਤਕ ਦੇਹ ’ਤੇ ਗ਼ਦਰ ਪਾਰਟੀ ਦਾ ਝੰਡਾ ਪਾਇਆ। ਇਸ ਮੌਕੇ ਰਜਿੰਦਰ ਮੰਡ ਦੇ ਛੋਟੇ ਭਰਾ ਰਮਨਦੀਪ ਮੰਡ ਤੇ ਦਾਮਾਦ ਕੁੰਵਰਵੀਰ ਸਿੰਘ ਵੀ ਮੌਜੂਦ ਸਨ।

ਰਜਿੰਦਰ ਮੰਡ ਦੀ ਅੰਤਮ ਯਾਤਰਾ ਵਿੱਚ ਹੋਰਨਾਂ ਤੋਂ ਇਲਾਵਾ ਸੁਕੀਰਤ ਆਨੰਦ, ਡਾ. ਜਸ ਮੰਡ, ਸੇਵਾ-ਮੁਕਤ ਐੱਸ ਐੱਸ ਪੀ ਤੇ ਕਾਂਗਰਸ ਪਾਰਟੀ ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ, ਉੱਘੇ ਲੇਖਕ ਬਲਬੀਰ ਪਰਵਾਨਾ, ਮੱਖਣ ਮਾਨ, ਸਵਰਨ ਸਿੰਘ ਟਹਿਣਾ, ਬਲਜੀਤ ਕੌਰ ਬੱਲ, ਬੈਂਕ ਮੁਲਾਜ਼ਮਾਂ ਦੇ ਆਗੂ ਬੀਰ ਰਹੀਮਪੁਰੀ, ਰੋਡਵੇਜ਼ ਤੇ ਪੈਨਸ਼ਨਰ ਆਗੂ ਜਗਦੀਸ਼ ਸਿੰਘ ਚਾਹਲ ਤੇ ਜਗਤਾਰ ਸਿੰਘ ਭੁੰਗਰਨੀ ਨੌਜਵਾਨ ਆਗੂ ਵਿੱਕੀ ਮਹੇਸ਼ਰੀ, ਸੀਨੀਅਰ ਆਗੂ ਮਨਜੀਤ ਸਿੰਘ ਬਾਸਰਕੇ, ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸੀਨੀਅਰ ਵਾਈਸ ਪ੍ਰਧਾਨ ਰਾਜੇਸ਼ ਥਾਪਾ, ਨੌਜਵਾਨ ਆਗੂ ਸੰਦੀਪ ਦੌਲੀਕੇ, ਸੀ ਪੀ ਆਈ ਦੇ ਜ਼ਿਲ੍ਹਾ ਆਗੂ ਪਰਮਜੀਤ ਸਮਰਾਏ, ਮਹਿੰਦਰ ਸਿੰਘ ਘੋੜਾਬਾਹੀ, ਸੰਤੋਖ ਸਿੰਘ, ਰਘਬੀਰ ਸਿੰਘ ਘੋੜਾਬਾਹੀ, ਪੱਤਰਕਾਰ ਜਤਿੰਦਰ ਪੰਮੀ, ਸੱਤਪਾਲ ਡੀ ਏ, ਸੱਤਪਾਲ ਬੰਬੀਆਂਵਾਲ, ਸੁਮਨਦੀਪ ਅਧਿਆਪਕ ਆਗੂ, ਐਡਵੋਕੇਟ ਸੰਦੀਪ ਸ਼ਰਮਾ, ਐਡਵੋਕੇਟ ਅਮਰੀਕ ਸਿੰਘ ਸੈਣੀ, ਸੁਖਜਿੰਦਰ ਪਾਲ ਸਿੰਘ, ਪ੍ਰਿਤਪਾਲ ਸਿੰਘ, ਨਰਿੰਦਰਪਾਲ ਸਿੰਘ, ਦਵਿੰਦਰ ਮੌੜ ਗਿੱਲ, ਸੁਦਾਗਰ ਸਿੰਘ, ਨਵਾਂ ਜ਼ਮਾਨਾ ਤੋਂ ਰੋਸ਼ਨ ਲਾਲ, ਗਿਆਨ ਚੰਦ ਤੇ ਕਪਿਲ ਕੁਮਾਰ ਅਤੇ ਪਰਮਜੀਤ ਕਲਸੀ, ਕੁਲਦੀਪ ਭੱਟੀ ਆਦਿ ਸ਼ਾਮਲ ਸਨ। ਮਰਹੂਮ ਰਜਿੰਦਰ ਮੰਡ ਦੀ ਚਿਖਾ ਨੂੰ ਅਗਨੀ ਮਨਰਾਜ ਮੰਡ (ਬੇਟਾ) ਨੇ ਵਿਖਾਈ। ਪਰਵਾਰਕ ਸੂਤਰਾਂ ਅਨੁਸਾਰ ਐਡਵੋਕੇਟ ਰਜਿੰਦਰ ਮੰਡ ਦਾ ਸ਼ਰਧਾਂਜਲੀ ਸਮਾਗਮ 24 ਜੂਨ ਦਿਨ ਬੁੱਧਵਾਰ ਨੂੰ 11 ਵਜੇ ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਹੋਵੇਗਾ।

0 0 votes
Article Rating
Subscribe
Notify of
guest
0 Comments
Oldest
Newest Most Voted
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ