Home » ਤਾਜ਼ਾ ਖ਼ਬਰਾਂ » ਜਲੰਧਰ ਦੀ 8 ਸਾਲਾ ਹਰਨਾਜ਼ ਕੌਰ ਕੋਹਲੀ ਨੂੰ ਡੀਸੀ ਜਲੰਧਰ ਵਰਜੀਤ ਵਾਲੀਆ ਵੱਲੋਂ ਵਧਾਈ

ਜਲੰਧਰ ਦੀ 8 ਸਾਲਾ ਹਰਨਾਜ਼ ਕੌਰ ਕੋਹਲੀ ਨੂੰ ਡੀਸੀ ਜਲੰਧਰ ਵਰਜੀਤ ਵਾਲੀਆ ਵੱਲੋਂ ਵਧਾਈ

Share :

ਜਲੰਧਰ ਦੀ ਹੋਣਹਾਰ ਬੇਟੀ ਹਰਨਾਜ਼ ਕੌਰ ਕੋਹਲੀ ਨੇ ਛੋਟੀ ਉਮਰ ਵਿੱਚ India Book of Records ਵਿੱਚ ਆਪਣਾ ਨਾਮ ਦਰਜ ਕਰਵਾ ਕੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਉਪਲਬਧੀ ‘ਤੇ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਜੀਤ ਵਾਲੀਆ, IAS ਵੱਲੋਂ ਹਰਨਾਜ਼ ਕੌਰ ਨੂੰ ਦਿਲੋਂ ਵਧਾਈ ਦਿੱਤੀ ਗਈ ਅਤੇ ਉਸਦੇ ਚਮਕਦਾਰ ਭਵਿੱਖ ਲਈ ਅਸੀਸਾਂ ਦਿੱਤੀਆਂ ਗਈਆਂ।

ਡੀਸੀ ਵਰਜੀਤ ਵਾਲੀਆ ਨੇ ਹਰਨਾਜ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ, “ਜ਼ਿੰਦਗੀ ਕੋਈ Sprint Race ਨਹੀਂ, ਇਹ ਇੱਕ Marathon ਹੈ। ਲਗਾਤਾਰ ਮਿਹਨਤ, ਸਬਰ ਅਤੇ ਨਿਮਰਤਾ ਨਾਲ ਹੀ ਵੱਡੀਆਂ ਕਾਮਯਾਬੀਆਂ ਮਿਲਦੀਆਂ ਹਨ।” ਉਨ੍ਹਾਂ ਨੇ ਹਰਨਾਜ਼ ਨੂੰ ਪੜ੍ਹਾਈ, ਅਨੁਸ਼ਾਸਨ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਡੀਸੀ ਵਰਜੀਤ ਵਾਲੀਆ ਨੇ ਕਿਹਾ ਕਿ ਹਰਨਾਜ਼ ਕੌਰ ਨੇ ਬਹੁਤ ਛੋਟੀ ਉਮਰ ਵਿੱਚ ਵੱਡੀ ਮਿਸਾਲ ਕਾਇਮ ਕੀਤੀ ਹੈ ਅਤੇ ਉਸਦੀ ਇਹ ਕਾਮਯਾਬੀ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਬਣੇਗੀ। ਉਨ੍ਹਾਂ ਨੇ ਹਰਨਾਜ਼ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਸਮਾਜ ਲਈ ਮਾਣ ਦੀ ਗੱਲ ਹੈ।

ਹਰਨਾਜ਼ ਕੌਰ ਨੇ ਆਪਣੀ ਇਸ ਉਪਲਬਧੀ ਨਾਲ ਜਲੰਧਰ ਅਤੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ