ਜਲੰਧਰ ਦੀ ਹੋਣਹਾਰ ਬੇਟੀ ਹਰਨਾਜ਼ ਕੌਰ ਕੋਹਲੀ ਨੇ ਛੋਟੀ ਉਮਰ ਵਿੱਚ India Book of Records ਵਿੱਚ ਆਪਣਾ ਨਾਮ ਦਰਜ ਕਰਵਾ ਕੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਉਪਲਬਧੀ ‘ਤੇ ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਵੱਲੋਂ ਹਰਨਾਜ਼ ਕੌਰ ਨੂੰ ਦਿਲੋਂ ਵਧਾਈ ਦਿੱਤੀ ਗਈ ਅਤੇ ਉਸਦੇ ਚਮਕਦਾਰ ਭਵਿੱਖ ਲਈ ਅਸੀਸਾਂ ਦਿੱਤੀਆਂ ਗਈਆਂ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਹਰਨਾਜ਼ ਨੇ ਬਹੁਤ ਛੋਟੀ ਉਮਰ ਵਿੱਚ ਵੱਡੀ ਉਪਲਬਧੀ ਹਾਸਲ ਕਰਕੇ ਹੋਰ ਬੱਚਿਆਂ ਲਈ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਫਲਤਾ ਕੋਈ ਦੌੜ ਨਹੀਂ, ਸਗੋਂ ਇਹ ਲਗਾਤਾਰ ਮਿਹਨਤ, ਧੀਰਜ ਅਤੇ ਅਨੁਸ਼ਾਸਨ ਨਾਲ ਤੈਅ ਕੀਤਾ ਜਾਣ ਵਾਲਾ ਲੰਮਾ ਸਫਰ ਹੈ।
ਹਰਨਾਜ਼ ਕੌਰ ਨੇ ਆਪਣੀ ਇਸ ਉਪਲਬਧੀ ਨਾਲ ਜਲੰਧਰ ਅਤੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
Post Views: 208





