Home » ਤਾਜ਼ਾ ਖ਼ਬਰਾਂ » ਜਲੰਧਰ ਦੀ 8 ਸਾਲਾ ਹਰਨਾਜ਼ ਕੌਰ ਕੋਹਲੀ ਨੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਬਣਾਇਆ ਨਵਾਂ ਰਿਕਾਰਡ

ਜਲੰਧਰ ਦੀ 8 ਸਾਲਾ ਹਰਨਾਜ਼ ਕੌਰ ਕੋਹਲੀ ਨੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਬਣਾਇਆ ਨਵਾਂ ਰਿਕਾਰਡ

Share :

ਜਲੰਧਰ ਦੀ ਹੋਣਹਾਰ ਬੇਟੀ ਹਰਨਾਜ਼ ਕੌਰ ਕੋਹਲੀ ਨੇ ਸਿਰਫ਼ 8 ਸਾਲ ਦੀ ਉਮਰ ਵਿੱਚ ਵੱਡੀ ਉਪਲਬਧੀ ਹਾਸਲ ਕਰਕੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਹਰਨਾਜ਼ ਕੌਰ ਕੋਹਲੀ ਨੇ ਰਾਡ ਨਾਲ ਲਟਕਦੇ ਹੋਏ ਸਭ ਤੋਂ ਵੱਧ ਹੂਲਾ ਹੂਪ ਕਰਕੇ India Book of Records ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।

ਹਰਨਾਜ਼ ਕੌਰ ਕੋਹਲੀ Innocent Hearts School ਦੀ ਵਿਦਿਆਰਥਣ ਹੈ। ਸਕੂਲ ਦੇ ਪ੍ਰਿੰਸੀਪਲ Mr. Rajiv ਨੇ ਹਰਨਾਜ਼ ਦੀ ਇਸ ਸ਼ਾਨਦਾਰ ਉਪਲਬਧੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹਰਨਾਜ਼ ਨੇ ਆਪਣੀ ਮਿਹਨਤ, ਲਗਨ ਅਤੇ ਹੌਸਲੇ ਨਾਲ ਸਕੂਲ ਅਤੇ ਪੰਜਾਬ ਦਾ ਨਾਮ ਮਾਣ ਨਾਲ ਉੱਚਾ ਕੀਤਾ ਹੈ।

ਹਰਨਾਜ਼ ਦੀ ਇਸ ਕਾਮਯਾਬੀ ਨਾਲ ਉਸਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਖਾਸ ਕਰਕੇ ਉਸਦੇ ਦਾਦਾ ਜੀ ਅਤੇ ਦਾਦੀ ਜੀ ਨੇ ਹਰਨਾਜ਼ ਦੀ ਇਸ ਉਪਲਬਧੀ ‘ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਪਣੀ ਪੋਤੀ ‘ਤੇ ਬਹੁਤ ਮਾਣ ਹੈ। ਪਰਿਵਾਰ ਅਨੁਸਾਰ ਹਰਨਾਜ਼ ਬਚਪਨ ਤੋਂ ਹੀ ਬਹੁਤ ਹੋਣਹਾਰ ਅਤੇ ਮਿਹਨਤੀ ਰਹੀ ਹੈ।

ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਹਰਨਾਜ਼ ਨੂੰ ਇਸ ਵੱਡੀ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਉਸਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ