Home » ਖੇਡ » SGPC ਵੱਲੋਂ ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ 8 ਸਾਲਾ ਹਰਨਾਜ਼ ਕੌਰ ਕੋਹਲੀ ਦਾ ਵਿਸ਼ੇਸ਼ ਸਨਮਾਨ

SGPC ਵੱਲੋਂ ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ 8 ਸਾਲਾ ਹਰਨਾਜ਼ ਕੌਰ ਕੋਹਲੀ ਦਾ ਵਿਸ਼ੇਸ਼ ਸਨਮਾਨ

Share :

ਜਲੰਧਰ ਦੀ ਹੋਣਹਾਰ ਬੇਟੀ ਹਰਨਾਜ਼ ਕੌਰ ਕੋਹਲੀ ਨੂੰ ਉਸਦੀ ਵਿਲੱਖਣ ਉਪਲਬਧੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਹਰਨਾਜ਼ ਕੌਰ ਕੋਹਲੀ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਨਾਮ ਦਰਜ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਸਨਮਾਨ ਦਿੱਤਾ ਗਿਆ। ਸਿਰਫ਼ 8 ਸਾਲ ਦੀ ਉਮਰ ਵਿੱਚ ਆਪਣੀ ਮਿਹਨਤ ਅਤੇ ਹੁਨਰ ਨਾਲ ਨਾਮ ਕਮਾਉਣ ਵਾਲੀ ਹਰਨਾਜ਼ ਕੌਰ ਕੋਹਲੀ ਨੂੰ SGPC ਦੇ ਅਹੁਦੇਦਾਰਾਂ ਨੇ ਅਸ਼ੀਰਵਾਦ ਦਿੱਤਾ ਅਤੇ ਉਸਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ‘ਤੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਸ਼੍ਰੋਮਣੀ ਕਮੇਟੀ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ , ਖੇਡ ਸਕੱਤਰ ਸ. ਤਜਿੰਦਰ ਸਿੰਘ ਪੱਡਾ ਨੇ ਹਰਨਾਜ਼ ਕੌਰ ਕੋਹਲੀ ਨੂੰ ਸਨਮਾਨਿਤ ਕੀਤਾ।

ਉਨ੍ਹਾਂ ਕਿਹਾ ਕਿ ਹਰਨਾਜ਼ ਕੌਰ ਕੋਹਲੀ ਦੀ ਇਹ ਉਪਲਬਧੀ ਪੰਜਾਬ ਦੇ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਇੰਨੀ ਛੋਟੀ ਉਮਰ ਵਿੱਚ ਕੀਤਾ ਗਿਆ ਇਹ ਕਾਰਨਾਮਾ ਬਹੁਤ ਮਾਣ ਵਾਲੀ ਗੱਲ ਹੈ। SGPC ਅਹੁਦੇਦਾਰਾਂ ਨੇ ਹਰਨਾਜ਼ ਨੂੰ ਸਿੱਖੀ ਨਾਲ ਜੁੜੇ ਰਹਿਣ, ਮਿਹਨਤ ਜਾਰੀ ਰੱਖਣ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ