ਫੋਟੋਗ੍ਰਾਫਰਾਂ ਦੀ ਸਭ ਤੋਂ ਪੁਰਾਣੀ ਅਤੇ ਮਾਣਮੱਤੀ ਸੰਸਥਾ ‘ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ (ਰਜਿ:)’ ਦੀ ਵਿਸ਼ੇਸ਼ ਮੀਟਿੰਗ 537 ਨਿਉ ਜਵਾਹਰ ਨਗਰ ਦਫ਼ਤਰ ਵਿਖੇ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਰਾਜੇਸ਼ ਥਾਪਾ ਨੂੰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਸਮੂਹ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਉਹਨਾਂ ਦੀ ਅਗਵਾਈ ਹੇਠ ਸੰਸਥਾ ਨਵੀਆਂ ਬੁਲੰਦੀਆਂ ਨੂੰ ਛੂਹੇਗੀ।
ਇਹ ਸੰਸਥਾ ਫੋਟੋਗ੍ਰਾਫੀ ਦੇ ਖੇਤਰ ਵਿੱਚ ਜ਼ਿਲ੍ਹੇ ਦੀ ਸਭ ਤੋਂ ਪੁਰਾਣੀ ਸੰਸਥਾ ਹੈ, ਜੋ ਲੰਬੇ ਸਮੇਂ ਤੋਂ ਫੋਟੋਗ੍ਰਾਫਰਾਂ ਦੇ ਹੱਕਾਂ ਲਈ ਕੰਮ ਕਰ ਰਹੀ ਹੈ।
ਅਹੁਦਾ ਸੰਭਾਲਦਿਆਂ ਰਾਜੇਸ਼ ਥਾਪਾ ਨੇ ਕਿਹਾ ਕਿ ਅੱਜ ਦਾ ਦੌਰ ਡਿਜੀਟਲ ਤਕਨੀਕ ਦਾ ਹੈ। ਇਸ ਲਈ ਫੋਟੋਗ੍ਰਾਫਰਾਂ ਨੂੰ ਆਧੁਨਿਕ ਕੈਮਰਿਆਂ, ਲਾਈਟਿੰਗ ਅਤੇ ਐਡੀਟਿੰਗ ਦੇ ਨਵੇਂ ਸਾਫਟਵੇਅਰਾਂ ਬਾਰੇ ਜਾਣੂ ਕਰਵਾਉਣਾ ਉਹਨਾਂ ਦੀ ਪਹਿਲ ਹੋਵੇਗੀ।
ਐਸੋਸੀਏਸ਼ਨ ਵੱਲੋਂ ਜਲਦ ਹੀ ਵਿਸ਼ੇਸ਼ ਤਕਨੀਕੀ ਵਰਕਸ਼ਾਪਾਂ ਅਤੇ ਸੈਮੀਨਾਰ ਕਰਵਾਏ ਜਾਣਗੇ, ਜਿਸ ਵਿੱਚ ਨਾਮੀ ਮਾਹਿਰਾਂ ਨੂੰ ਬੁਲਾ ਕੇ ਫੋਟੋਗ੍ਰਾਫਰਾਂ ਨੂੰ ਨਵੀਆਂ ਬਾਰੀਕੀਆਂ ਸਿਖਾਈਆਂ ਜਾਣਗੀਆਂ।
”ਸਾਡਾ ਮੁੱਖ ਮਕਸਦ ਸਾਰੇ ਫੋਟੋਗ੍ਰਾਫਰ ਭਰਾਵਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨਾ ਅਤੇ ਉਹਨਾਂ ਦੇ ਕਾਰੋਬਾਰ ਨੂੰ ਨਵੀਂ ਤਕਨੀਕ ਰਾਹੀਂ ਹੋਰ ਮੁਨਾਫੇ ਵਾਲਾ ਬਣਾਉਣਾ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਮੇਸ਼ ਹੈਪੀ, ਪੰਜਾਬ ਦੇ ਸਾਬਕਾ ਪ੍ਰਧਾਨ ਸੁਰਿੰਦਰ ਬੇਰੀ, ਸਾਬਕਾ ਪ੍ਰਧਾਨ ਰਮੇਸ਼ ਗਾਬਾ, ਰਿਸ਼ੀ ਸ਼ਰਮਾ , ਸੁਰਿੰਦਰ ਵਰਮਾ, ਟਿੰਕੂ ਪੰਡਿਤ ,ਤਰਲੋਕ ਚੁੱਘ,ਸੁਨੀਲ ਕੁਮਾਰ, ਸੰਜੀਵ ਹੈਪੀ, ਹਰੀਸ਼ ਕੁਮਾਰ, ਸੰਦੀਪ, ਲਵਕੇਸ਼ ਅਸ਼ੋਕ ਕੁਮਾਰ, ਸੰਦੀਪ ਹੈਪੀ , ਬਲਦੇਵ ਕਿਸ਼ਨ,ਕਮਲ ਗੰਭੀਰ, ਬਲਰਾਜ ਸਿੰਘ,ਸੰਨੀ,ਰਾਮ ਲੁਭਾਇਆ,ਉਦੇ ਕੁਮਾਰ, ਸੁਰਿੰਦਰ ਕੁਮਾਰ ਅਤੇ ਹੋਰ ਵੀ ਫੋਟੋਗਰਾਫ਼ਰ ਹਾਜ਼ਰ ਸਨ। ਜਿਨ੍ਹਾਂ ਨੇ ਰਾਜੇਸ਼ ਥਾਪਾ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ





