Home » ਖੇਡ » ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਦਾ ਟੀਚਾ: ਸਵਿਤਾ

ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਦਾ ਟੀਚਾ: ਸਵਿਤਾ

Share :


ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਅਤੇ ਗੋਲਕੀਪਰ ਸਵਿਤਾ ਪੂਨੀਆ ਨੇ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਦਾ ਟੀਚਾ ਮਿੱਥਿਆ ਹੈ। ਉਸ ਦਾ ਮਕਸਦ ਟੀਮ ਨੂੰ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸਿੱਧਾ ਕੁਆਲੀਫਾਈ ਕਰਵਾ ਕੇ ਆਪਣੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਆਖਣਾ ਹੈ। ਸਵਿਤਾ ਨੇ ਸਪੱਸ਼ਟ ਕੀਤਾ ਕਿ ਉਹ ਫਿਲਹਾਲ 2028 ਤੱਕ ਖੇਡਣ ਬਾਰੇ ਬਹੁਤਾ ਨਹੀਂ ਸੋਚ ਰਹੀ, ਸਗੋਂ ਉਸ ਦਾ ਪੂਰਾ ਧਿਆਨ ਜਪਾਨ ਵਿੱਚ 19 ਸਤੰਬਰ ਤੋਂ 4 ਅਕਤੂਬਰ ਤੱਕ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਤੇ ਕੇਂਦਰਿਤ ਹੈ। ਤਿੰਨ ਵਾਰ ਦੀ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜੇਤੂ ਸਵਿਤਾ ਨੇ ਕਿਹਾ, ‘‘ਮੈਂ ਹੁਣ ਮਹਿਸੂਸ ਕਰਨ ਲੱਗੀ ਹਾਂ ਕਿ ਮੈਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਹਰ ਕਿਸੇ ਨੇ ਇੱਕ ਦਿਨ ਸੰਨਿਆਸ ਲੈਣਾ ਹੀ ਹੈ, ਜਦੋਂ ਵੀ ਸੰਨਿਆਸ ਲੈਣ ਦਾ ਦਿਨ ਆਵੇਗਾ, ਮੈਂ ਚੰਗੇ ਮੋੜ ’ਤੇ ਖੇਡ ਛੱਡਣਾ ਚਾਹਾਂਗੀ।’’ 35 ਸਾਲਾ ਗੋਲਕੀਪਰ ਨੇ ਕਿਹਾ ਕਿ ਜੇ ਭਾਰਤੀ ਟੀਮ ਏਸ਼ਿਆਈ ਖੇਡਾਂ ਜਿੱਤ ਕੇ ਓਲੰਪਿਕ ਟਿਕਟ ਪੱਕੀ ਕਰ ਲੈਂਦੀ ਹੈ ਤਾਂ ਉਹ ਖੁਸ਼ੀ-ਖੁਸ਼ੀ ਸੰਨਿਆਸ ਲੈ ਲਵੇਗੀ। ਇਸ ਨਾਲ ਆਉਣ ਵਾਲੇ ਖਿਡਾਰੀਆਂ ’ਤੇ ਕੁਆਲੀਫਾਇਰ ਖੇਡਣ ਦਾ ਦਬਾਅ ਨਹੀਂ ਰਹੇਗਾ।

0 0 votes
Article Rating
Subscribe
Notify of
guest
0 Comments
Oldest
Newest Most Voted
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ