Home » ਖੇਡ » ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ ਹਰਨਾਜ਼ ਕੌਰ ਨੂੰ ਪੰਜਾਬ ਸਰਕਾਰ ਦੇ ਟੂਰਿਜ਼ਮ ਅਤੇ ਕਲਚਰਲ ਅਫੇਅਰਜ਼ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਜੀ ਵੱਲੋਂ ਮਿਲੀਆਂ ਸ਼ੁਭਕਾਮਨਾਵਾਂ

ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ ਹਰਨਾਜ਼ ਕੌਰ ਨੂੰ ਪੰਜਾਬ ਸਰਕਾਰ ਦੇ ਟੂਰਿਜ਼ਮ ਅਤੇ ਕਲਚਰਲ ਅਫੇਅਰਜ਼ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਜੀ ਵੱਲੋਂ ਮਿਲੀਆਂ ਸ਼ੁਭਕਾਮਨਾਵਾਂ

Share :

ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ ਅਤੇ ਪ੍ਰੋਫੈਸ਼ਨਲ ਸਕੇਟਰ ਹਰਨਾਜ਼ ਕੌਰ ਨੇ ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਟੂਰਿਜ਼ਮ ਅਤੇ ਕਲਚਰਲ ਅਫੇਅਰਜ਼ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਜੀ ਨਾਲ ਮੁਲਾਕਾਤ ਕੀਤੀ। ਇਸ ਖਾਸ ਮੁਲਾਕਾਤ ਦੌਰਾਨ ਹਰਨਾਜ਼ ਕੌਰ ਨੂੰ ਉਨ੍ਹਾਂ ਵੱਲੋਂ ਅਸੀਸਾਂ ਅਤੇ ਹੌਸਲਾ ਅਫਜ਼ਾਈ ਪ੍ਰਾਪਤ ਹੋਈ।

ਨਿੱਕੀ ਉਮਰ ਵਿੱਚ ਹੀ ਹਰਨਾਜ਼ ਕੌਰ ਆਪਣੀਆਂ ਵੱਖ-ਵੱਖ ਪ੍ਰਾਪਤੀਆਂ ਨਾਲ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਇੱਕ ਪ੍ਰੋਫੈਸ਼ਨਲ ਸਕੇਟਰ ਹੋਣ ਦੇ ਨਾਲ-ਨਾਲ ਉਹ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਸਕ੍ਰੀਨ ਟਾਈਮ ਘਟਾਉਣ ਦਾ ਸੰਦੇਸ਼ ਵੀ ਦੇ ਰਹੀ ਹੈ।

ਸ੍ਰੀ ਦੀਪਕ ਬਾਲੀ ਜੀ ਨੇ ਹਰਨਾਜ਼ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਹੋਨਹਾਰ ਬੱਚੇ ਪੰਜਾਬ ਦਾ ਭਵਿੱਖ ਹਨ। ਉਨ੍ਹਾਂ ਹਰਨਾਜ਼ ਨੂੰ ਅੱਗੇ ਵੀ ਹੋਰ ਉੱਚਾਈਆਂ ਹਾਸਲ ਕਰਨ ਲਈ ਅਸੀਸਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਹਰਨਾਜ਼ ਕੌਰ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇੰਨੀ ਮਾਣਯੋਗ ਸ਼ਖਸੀਅਤ ਤੋਂ ਮਿਲਿਆ ਪਿਆਰ ਅਤੇ ਹੌਸਲਾ ਉਸ ਲਈ ਬਹੁਤ ਵੱਡੀ ਪ੍ਰੇਰਣਾ ਹੈ।

ਹਰਨਾਜ਼ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਮੁਲਾਕਾਤ ਨੂੰ ਯਾਦਗਾਰ ਪਲ ਦੱਸਦਿਆਂ ਖੁਸ਼ੀ ਪ੍ਰਗਟ ਕੀਤੀ। ਹਰਨਾਜ਼ ਕੌਰ ਅੱਜ ਕਈ ਬੱਚਿਆਂ ਅਤੇ ਖਾਸ ਕਰਕੇ ਕੁੜੀਆਂ ਲਈ ਪ੍ਰੇਰਣਾ ਬਣ ਰਹੀ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ