ਸ਼ਹਿਰ ਵਾਸੀਆਂ ਲਈ ਸੁਖ਼ਦੀ ਖ਼ਬਰ: ਰੇਲਵੇ ਓਵਰ ਬ੍ਰਿਜ ਦੀ ਨੀਂਹ ਰੱਖੀ, ਟ੍ਰੈਫਿਕ ਜਾਮ ਹੋਵੇਗਾ ਘੱਟ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਦੇ ਦੋਰਾਹਾ ਰੇਲਵੇ ਸਟੇਸ਼ਨ ਨੇੜੇ ਬਣਾਏ ਜਾ ਰਹੇ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਓਵਰਬ੍ਰਿਜ ਦੋਰਾਹਾ ਨੂੰ ਨੀਲੋਂ ਨਾਲ ਜੋੜੇਗਾ ਅਤੇ ਨਿਵਾਸੀਆਂ ਲਈ ਰੋਜ਼ਾਨਾ ਆਵਾਜਾਈ ਵਿੱਚ ਕਾਫ਼ੀ ਸੁਧਾਰ ਹੋਣ ਦੀ ਉਮੀਦ ਹੈ। ਇਹ ਪ੍ਰੋਜੈਕਟ ਜੋ ਕਿ ਪ੍ਰਸ਼ਾਸਨਿਕ ਰੁਕਾਵਟਾਂ ਕਾਰਨ ਕਈ ਸਾਲਾਂ ਤੋਂ ਲਟਕਿਆ ਹੋਇਆ ਸੀ,…