Home » ਤਾਜ਼ਾ ਖ਼ਬਰਾਂ » ਹਿਮਾਚਲ ਦੇ ਸਿਰਮੌਰ ‘ਚ ਬੱਸ ਹਾਦਸਾ, 200 ਮੀਟਰ ਖੱਡ ‘ਚ ਡਿੱਗਣ ਕਾਰਨ ਕਈ ਮੌਤਾਂ

ਹਿਮਾਚਲ ਦੇ ਸਿਰਮੌਰ ‘ਚ ਬੱਸ ਹਾਦਸਾ, 200 ਮੀਟਰ ਖੱਡ ‘ਚ ਡਿੱਗਣ ਕਾਰਨ ਕਈ ਮੌਤਾਂ

Share :

ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸਿਰਮੌਰ ਜਿਲ੍ਹੇ ਦੇ ਹਰਿਪੁਰਧਾਰ ਇਲਾਕੇ ਵਿਚ ਸ਼ਿਮਲਾ ਤੋਂ ਕੁਪਵੀ ਜਾ ਰਹੀ ਇੱਕ ਪ੍ਰਾਈਵੇਟ ਬੱਸ ਸੜਕ ਤੋਂ ਫਿਸਲ ਕੇ 200 ਮੀਟਰ ਖੱਡ ਵਿਚ ਜਾ ਡਿੱਗੀ, ਇਸ ਦਰਦਨਾਕ ਹਾਦਸੇ ਵਿਚ ਹੁਣ ਤੱਕ 9 ਲੋਕਾਂ ਦ ਮੌਤ ਦੀ ਪੁਸ਼ਟੀ ਹੋਈ ਹੈ, ਕਈ ਯਾਤਰੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਸ ਵਿਚ ਯਾਤਰੀਆਂ ਦੀ ਗਿਣਤੀ ਨੂੰ ਲੈ ਕੇ ਵੱਖ-ਵੱਖ ਜਾਣਕਾਰੀ ਸਾਹਮਣੇ ਆਈ ਹੈ। ਸਿਰਮੌਰ ਦੇ ਪੁਲਿਸ ਸੁਪਰਡੈਂਟ ਦੇ ਮੁਤਾਬਕ ਬੱਸ ਵਿਚ 30 ਤੋਂ 35 ਲੋਕ ਮੌਜੂਦ ਸਨ, ਹਾਦਸੇ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਬੱਸ ਸ਼ਿਮਲਾ ਤੋਂ ਕੁਪਵੀ ਜਾ ਰਹੀ ਸੀ। ਜਿਵੇਂ ਹੀ ਬੱਸ ਸਿਰਮੌਰ ਜ਼ਿਲ੍ਹੇ ਦੇ ਹਰੀਪੁਰਧਰ ਨੇੜੇ ਪਹੁੰਚੀ, ਉਹ ਬੇਕਾਬੂ ਹੋ ਕੇ ਸੜਕ ਕੇ ਲੁਢਕ ਗਈ। ਬੱਸ ਦੇ ਖੱਡ ਵਿਚ ਡਿੱਗਦੇ ਹੀ ਯਾਤਰੀਆਂ ਵਿਚ ਚੀਕ ਪੁਕਾਰ ਮਚ ਗਈ ਅਤ ਮੌਕੇ ‘ਤੇ ਹਫੜਾ-ਦਫਰੀ ਦਾ ਮਾਹੌਲ ਬਣ ਗਿਆ।

ਸਥਾਨਕ ਨਿਵਾਸੀਆਂ ਨੇ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਹਾਦਸੇ ਬਾਰੇ ਸੂਚਿਤ ਕੀਤਾ। ਪੁਲਿਸ ਅਤੇ ਹੋਰ ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖਮੀਆਂ ਨੂੰ ਹਰੀਪੁਰਧਰ ਦੇ ਸਥਾਨਕ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ